BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਰਾਜਾ ਵੜਿੰਗ ਦੇ ਅਸਤੀਫ਼ੇ ਪਿੱਛੇ ਕੀ ਰਣਨੀਤੀ ਹੋ ਸਕਦੀ ਹੈ, ਕੀ ਇਸ ਦਾ ਨੁਕਸਾਨ ਹੋ ਸਕਦਾ ਹੈ
ਸ਼ੁੱਕਰਵਾਰ ਨੂੰ ਰਾਜਾ ਵੜਿੰਗ ਵੱਲੋਂ ਦਿੱਲੀ ਵਿੱਚ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਗਿਆ
ਪੰਜਾਬ 'ਚ ਨਸ਼ਿਆਂ ਦੇ ਖ਼ਾਤਮੇ ਲਈ ਡੈੱਡਲਾਈਨਜ਼ ਕਈ ਵਾਰ ਮਿਲੀਆਂ ਪਰ ਲੋਕਾਂ ਦਾ ਸਵਾਲ ਅਜੇ ਵੀ ਬਰਕਰਾਰ ਕਿ ਨਸ਼ਾ ਕਦੋਂ ਮੁੱਕੇਗਾ?
ਸਵਾਲ ਇਹ ਹੈ ਕਿ ਜਦੋਂ ਪਿਛਲੀਆਂ ਸਰਕਾਰਾਂ ਦੇ ਅਜਿਹੇ ਵਾਅਦੇ ਆਪਣੇ ਤੈਅ ਸਮੇਂ ਵਿੱਚ ਪੂਰੇ ਨਹੀਂ ਹੋਏ ਤਾਂ ਹੁਣ ਨਵੀਂ ਡੈੱਡਲਾਈਨ ਕਿੰਨੀ ਵੱਖਰੀ ਹੈ?
ਕਿਸ਼ਾਊ ਡੈਮ ਪ੍ਰੋਜੈਕਟ ਕੀ ਹੈ, ਜਿਸ 'ਚ ਹਰਿਆਣਾ, ਹਿਮਾਚਲ ਸਣੇ 6 ਸੂਬੇ ਸ਼ਾਮਲ ਪਰ ਪੰਜਾਬ ਨੂੰ ਅਣਗੌਲਿਆ ਕਰਨ 'ਤੇ ਸਵਾਲ ਉੱਠੇ
ਕਿਸ਼ਾਊ ਪ੍ਰੋਜੈਕਟ ਨਾਲ ਜੁੜੇ ਸਮਝੌਤੇ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼ ਸਣੇ ਛੇ ਸੂਬੇ ਸ਼ਾਮਲ ਹਨ। ਜਾਣੋ ਇਹ ਪ੍ਰੋਜੈਕਟ ਕੀ ਹੈ ਅਤੇ ਵਿਵਾਦ ਕੀ ਹੈ
41 ਸਾਲ ਤੱਕ ਕਤਲ ਕੇਸ 'ਚ ਮੌਤ ਦੀ ਸਜ਼ਾ ਦੀ ਉਡੀਕ ਕੀਤੀ ਪਰ ਹੁਣ ਅਜਿਹਾ ਕਿਹੜਾ ਸਬੂਤ ਮਿਲਿਆ ਜਿਸ ਕਰਕੇ ਜ਼ਮਾਨਤ ਮਿਲ ਗਈ
ਡਗਲਸ ਸਟੀਓਰਟ ਕਾਰਟਰ, ਜੋ ਹੁਣ 71 ਸਾਲ ਦੇ ਹਨ, ਨੂੰ 1985 ਵਿੱਚ ਯੂਟਾ ਵਿੱਚ ਈਵਾ ਓਲੇਸਨ ਨਾਮ ਦੀ ਮਹਿਲਾ ਦੀ ਹੱਤਿਆ ਦੇ ਦੋਸ਼ ਵਿੱਚ ਜੇਲ੍ਹ ਭੇਜਿਆ ਗਿਆ ਸੀ...
ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਜ਼ਮਾਨਤ ਮਿਲਣ ਮਗਰੋਂ ਹੋਏ ਰਿਹਾਅ
ਤਿਹਾੜ ਜੇਲ੍ਹ ਤੋਂ ਰਿਹਾਅ ਹੋਏ ਜੱਗੀ ਜੌਹਲ, ਦਿੱਲੀ ਹਾਈ ਕੋਰਟ ਨੇ ਕਤਲ ਤੇ ਯੂਏਪੀਏ ਦੇ ਸੱਤ ਮਾਮਲਿਆਂ ਵਿੱਚ ਦਿੱਤੀ ਸੀ ਜ਼ਮਾਨਤ, 2017 ਤੋਂ ਭਾਰਤੀ ਜੇਲ੍ਹ ਵਿੱਚ ਸਨ।
'ਮੈਂ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ', ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕੀ ਬੋਲੇ ਅਮਰਿੰਦਰ ਸਿੰਘ ਰਾਜਾ ਵੜਿੰਗ
ਰਾਜਾ ਵੜਿੰਗ ਵੱਲੋਂ ਰਸਮੀ ਤੌਰ ਉੱਤੇ ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਦੀ ਗੱਲ ਆਖੀ ਗਈ ਹੈ।
ਗਾਂਧੀ ਨੇ ਸੂਟ-ਬੂਟ ਛੱਡ ਕੇ ‘ਅਧਨੰਗਾ ਫ਼ਕੀਰ’ ਬਣਨ ਦਾ ਫ਼ੈਸਲਾ ਕਿਉਂ ਲਿਆ?
ਉਹ ਕਿਹੜੇ ਕਾਰਨ ਸਨ ਜਿਨ੍ਹਾਂ ਕਾਰਨ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਆਪਣਾ ਸੂਟ ਅਤੇ ਬੂਟ ਛੱਡ ਦਿੱਤਾ ਅਤੇ ਜਦੋਂ ਉਹ ਬਰਤਾਨੀਆ ਵਿੱਚ ਰਾਜੇ ਨੂੰ ਮਿਲਣ ਗਏ ਤਾਂ ਧੋਤੀ ਪਹਿਨ ਕੇ ਹੀ ਗਏ। ਬੀਬੀਸੀ ਵਿਸ਼ੇਸ਼।
ਕੌਣ ਹੈ ਅਮਰੀਕਾ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੀ ਕੈਦੀ, ਜੋ ਦੋ ਜ਼ਹਿਰੀਲੇ ਟੀਕਿਆਂ ਤੋਂ ਬਾਅਦ ਵੀ ਜ਼ਿੰਦਾ ਰਹੀ, ਪੂਰਾ ਮਾਮਲਾ ਜਾਣੋ
ਕ੍ਰਿਸਟਾ ਪਾਈਕ ਦੇ ਵਕੀਲ ਦਾ ਕਹਿਣਾ ਹੈ ਕਿ ਪੈਂਟੋਬਾਰਬਿਟਲ ਦੀਆਂ ਦੋ ਸਰਿੰਜਾਂ ਦਿੱਤੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਹਸਪਤਾਲ ਵਿੱਚ ‘ਲਾਈਫ ਸਪੋਰਟ’ ’ਤੇ ਰੱਖਿਆ ਗਿਆ ਹੈ। ਪਾਈਕ ਅਜੇ ਵੀ ਜ਼ਿੰਦਾ ਹਨ।
ਫਲਾਈਦੁਬਈ ਫਲਾਈਟ 'ਤੇ ਭਾਰਤ ਦੇ ਕੈਪਟਨ ਸਮਿਤ ਨੇ ਅਜਿਹਾ ਕੀ ਕੀਤਾ, ਜਿਸ ਕਰਕੇ ਪੀਐੱਮ ਮੋਦੀ, ਟਰੰਪ ਤੇ ਇਜ਼ਰਾਇਲੀ ਲੋਕ ਉਨ੍ਹਾਂ ਨੂੰ ਹੀਰੋ ਕਹਿ ਰਹੇ
ਇਜ਼ਰਾਇਲੀ ਯਾਤਰੀਆਂ ਦਾ ਕਹਿਣਾ ਹੈ ਕਿ ਸਮਿਤ ਮੱਛਰ ’ਤੇ ਚਾਕੂ ਨਾਲ ਹਮਲਾ ਹੋਇਆ ਸੀ, ਪਰ ਇਸ ਹਾਲਤ ਵਿੱਚ ਵੀ ਉਨ੍ਹਾਂ ਨੇ ਸੂਝਬੂਝ ਦਿਖਾਈ ਤੇ ਇੱਕ ਵੱਡੇ ਹਾਦਸੇ ਨੂੰ ਹੋਣ ਤੋਂ ਬਚਾ ਲਿਆ...
ਬੀਬੀਸੀ ਵਿਸ਼ੇਸ਼
ਏਸ਼ੀਅਨ ਗੇਮਜ਼ 2026: ਭਾਰਤ ਦੀ ਝੋਲੀ ਪਿਆ ਇੱਕ ਹੋਰ ਗੋਲਡ ਮੈਡਲ, ਜਾਣੋ ਹੁਣ ਤੱਕ ਕਿਸ ਨੇ ਜਿੱਤੇ ਹਨ ਕਿੰਨੇ ਮੈਡਲ
ਜਪਾਨ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਦੇ 501 ਐਥਲੀਟ ਹਿੱਸਾ ਲੈਣਗੇ। ਜਾਣੋ ਪੰਜਾਬ ਦੇ ਕਿੰਨੇ ਖਿਡਾਰੀ ਸ਼ਾਮਲ ਹਨ ਅਤੇ ਕਿਹੜੀਆਂ ਖੇਡਾਂ ਵਿੱਚ ਤਗਮੇ ਦੀਆਂ ਉਮੀਦਾਂ ਹਨ।
ਕੀ ਪੈਰਾਂ ਹੇਠਾਂ ਕੱਚਾ ਪਿਆਜ਼ ਰੱਖਣ ਨਾਲ ਜ਼ੁਕਾਮ ਅਤੇ ਬੁਖਾਰ ਸੱਚਮੁੱਚ ਠੀਕ ਹੋ ਸਕਦਾ ਹੈ?
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਕਈ ਵੀਡੀਓਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜ਼ੁਰਾਬਾਂ ਵਿੱਚ ਕੱਚਾ ਪਿਆਜ਼ ਰੱਖਣ ਨਾਲ ਜ਼ੁਕਾਮ ਠੀਕ ਹੋ ਸਕਦਾ ਹੈ।
ਦਿਲ ਦੀ ਬਿਮਾਰੀ 30 ਸਾਲ ਤੋਂ ਘੱਟ ਉਮਰ ਵਿੱਚ ਕਿਹੜੇ ਕਾਰਨਾਂ ਕਰਕੇ ਹੁੰਦੀ ਹੈ, ਦਿਲ ਦੀ ਜਾਂਚ ਨਾਲ ਜੁੜੀਆਂ ਇਹ ਜ਼ਰੂਰੀ ਗੱਲਾਂ ਜਾਣ ਲਓ
ਸਭ ਤੋਂ ਵੱਡੀ ਗਲਤ ਸਹਿਮੀ ਇਹ ਹੈ ਕਿ ਜਵਾਨੀ ਦਾ ਮਤਲਬ ਸਿਹਤਮੰਦ ਦਿਲ ਹੈ। ਇਸੇ ਤਰ੍ਹਾਂ ਕੇਵਲ ਪਤਲਾ ਹੋਣ ਨਾਲ ਇਹ ਸਾਬਿਤ ਨਹੀਂ ਹੁੰਦਾ ਕਿ ਵਿਅਕਤੀ ਨੂੰ ਦਿਲ ਰੋਗ ਦਾ ਖਤਰਾ ਨਹੀਂ ਹੈ।
'ਦੁਕਾਨਾਂ ਤਾਂ ਬਣਾ ਲਈਆਂ, ਪਿਤਾ ਕਦੇ ਵਾਪਸ ਨਹੀਂ ਆਉਣੇ': ਪਠਾਨਕੋਟ ਦੇ ਦੁਕਾਨਦਾਰਾਂ ਦੀ ਹੜ੍ਹ ਤੋਂ ਇੱਕ ਸਾਲ ਬਾਅਦ ਦੀ ਹੱਡਬੀਤੀ
ਪਠਾਨਕੋਟ ਦੇ ਬਮਿਆਲ ਇਲਾਕੇ ’ਚ ਪਿਛਲੇ ਸਾਲ ਆਏ ਹੜ੍ਹ ਨੇ ਦੁਕਾਨਦਾਰਾਂ ਦਾ ਕਾਰੋਬਾਰ ਤੇ ਰੋਜ਼ੀ-ਰੋਟੀ ਖੋਹ ਲਈ। ਇੱਕ ਸਾਲ ਬਾਅਦ ਵੀ ਕਈ ਪਰਿਵਾਰ ਨੁਕਸਾਨ ਤੋਂ ਉਭਰ ਨਹੀਂ ਸਕੇ।
ਐੱਲਪੀਯੂ ਅਤੇ ਚਿਤਕਾਰਾ ਮਾਮਲਾ: ਅਫ਼ਵਾਹਾਂ ਅਤੇ ਗ਼ਲਤ ਸੂਚਨਾਵਾਂ ਕਿਵੇਂ ਫੈਲਦੀਆਂ ਹਨ, ਇਨ੍ਹਾਂ ਦੀ ਪਛਾਣ ਕਿਵੇਂ ਹੋ ਸਕਦੀ ਹੈ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਚਿਤਕਾਰਾ ਯੂਨੀਵਰਸਿਟੀ ਵਿੱਚ ਹਿੰਸਕ ਪ੍ਰਦਰਸ਼ਨਾਂ ਦੌਰਾਨ ਸੋਸ਼ਲ ਮੀਡੀਆ ਉੱਤੇ ਫੈਲੀਆਂ ਅਪੁਸ਼ਟ ਸੂਚਨਾਵਾਂ ਨੇ ਅਫ਼ਵਾਹਾਂ ਦੇ ਪ੍ਰਭਾਵ ਅਤੇ ਮੀਡੀਆ ਸਾਖਰਤਾ ਦੀ ਲੋੜ ਨੂੰ ਮੁੜ ਉਭਾਰਿਆ ਹੈ।
ਏਸ਼ੀਅਨ ਖੇਡਾਂ ਤੋਂ ਪਹਿਲਾਂ ਡੇਂਗੂ ਨਾਲ ਜੂਝਣ ਵਾਲੀ ਨਿਸ਼ਾਨੇਬਾਜ਼ ਨੀਰੂ ਨੇ ਦੂਜਾ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ
ਨੀਰੂ ਢਾਂਡਾ ਨੇ ਡੇਂਗੂ ਨਾਲ ਜੂਝਣ ਦੇ ਬਾਵਜੂਦ ਏਸ਼ਿਆਈ ਖੇਡਾਂ ਵਿੱਚ ਮਹਿਲਾ ਟ੍ਰੈਪ ਸ਼ੂਟਿੰਗ ਦਾ ਗੋਲਡ ਮੈਡਲ ਜਿੱਤਿਆ। ਉਹ ਇਸ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਬਣੀ।
ਮਹਿਲਾਵਾਂ ਨੂੰ ਆਪਣੇ ਨਿੱਜੀ ਅੰਗਾਂ 'ਤੇ ਸ਼ਰਮ ਕਰਨ ਲਈ ਕਿਸ ਨੇ ਮਜਬੂਰ ਕੀਤਾ? ਪ੍ਰਜਣਨ ਸਮਰੱਥਾ ਦੇ ਪ੍ਰਤੀਕ ਇਨ੍ਹਾਂ ਅੰਗਾਂ ਬਾਰੇ ਧਾਰਨਾਵਾਂ ਕਿਵੇਂ ਬਦਲਦੀਆਂ ਰਹੀਆਂ
ਮਹਿਲਾਵਾਂ ਦੇ ਜਣਨ ਅੰਗਾਂ ਨੂੰ ਲੈ ਕੇ ਬਹਿਸ ਸਿਰਫ਼ ਸਰੀਰ ਤੱਕ ਸੀਮਿਤ ਨਹੀਂ ਹੈ। ਇਹ ਸੱਤਾ, ਸ਼ਰਮ, ਸੁੰਦਰਤਾ ਅਤੇ ਆਪਣੇ ਸਰੀਰ ਬਾਰੇ ਖ਼ੁਦ ਫ਼ੈਸਲਾ ਲੈਣ ਦੇ ਅਧਿਕਾਰ ਨਾਲ ਵੀ ਜੁੜੀ ਹੈ...
ਪੰਜਾਬ ਵਿੱਚੋਂ ਬੰਧੂਆ ਮਜ਼ਦੂਰ ਵਜੋਂ ਛੁਡਵਾਏ ਪ੍ਰਕਾਸ਼ਮ ਮੁੜ ਲਾਪਤਾ, ਮਿਲਾਪ ਤੇ ਵਿਛੋੜੇ ਦੀ ਪੂਰੀ ਕਹਾਣੀ
ਪੰਜਾਬ ਵਿੱਚ 15 ਸਾਲ ਤੋਂ ਵੱਧ ਸਮੇਂ ਤੱਕ ਬੰਧੂਆ ਮਜ਼ਦੂਰੀ ਕਰਨ ਤੋਂ ਬਾਅਦ ਬਚਾਏ ਗਏ ਅਤੇ 23 ਸਾਲਾਂ ਬਾਅਦ ਆਪਣੀ ਮਾਂ ਨਾਲ ਮਿਲੇ ਕੋਇੰਬਟੂਰ ਦੇ ਨੌਜਵਾਨ ਪ੍ਰਕਾਸ਼ਮ ਮੁੜ ਲਾਪਤਾ ਹੋ ਗਏ ਹਨ।
'ਉਹ ਕਦੇ ਆਜ਼ਾਦ ਨਹੀਂ ਘੁੰਮ ਸਕੇਗਾ': ਭਾਰਤੀ ਜੱਜ ਦੀ ਚਿੱਠੀ ਵਿੱਚ ਬਾਲ ਜਿਨਸੀ ਸ਼ੋਸ਼ਣ ਦੀ ਸਰਵਾਈਵਰ ਨੂੰ ਭਰੋਸਾ
ਇਸ ਭਾਵੁਕ ਚਿੱਠੀ ਵਿੱਚ ਜੱਜ ਨੇ ਬੱਚੀ ਨੂੰ “ਇਸ ਅਦਾਲਤ ਵੱਲੋਂ ਹੁਣ ਤੱਕ ਦੇਖੀ ਗਈ ਸਭ ਤੋਂ ਬਹਾਦਰ ਛੋਟੀ ਬੱਚੀ” ਦੱਸਿਆ ਗਿਆ ਹੈ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ: 500 ਰੁਪਏ ਦੇ ਕਰਜ਼ੇ ਨਾਲ ਖੁੱਲ੍ਹੀ ਮਠਿਆਈ ਦੀ ਦੁਕਾਨ ਤੋਂ ਵੱਡੇ ਕੈਂਪਸ ਤੱਕ ਦਾ ਸਫ਼ਰ
ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਹਨ। ਅਸ਼ੋਕ ਮਿੱਤਲ ਆਮ ਆਦਮੀ ਪਾਰਟੀ ਤੋਂ ਸੰਸਦ ਮੈਂਬਰ ਸਨ ਪਰ ਉਹ ਪਾਰਟੀ ਬਦਲ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਬਲਾਤਕਾਰ ਦੇ ਇਲਜ਼ਾਮਾਂ ਤੇ ਹਿੰਸਾ ਬਾਰੇ ਅਣਸੁਲਝੇ 4 ਸਵਾਲ
ਐੱਲਪੀਯੂ ਮਾਮਲੇ ’ਚ ਬਲਾਤਕਾਰ ਦੇ ਇਲਜ਼ਾਮ, ਹਿੰਸਕ ਪ੍ਰਦਰਸ਼ਨ, ਬਾਹਰੀ ਲੋਕਾਂ ਦੀ ਸ਼ਮੂਲੀਅਤ ਅਤੇ ਪੁਲਿਸ ਜਾਂਚ ਨਾਲ ਜੁੜੇ ਚਾਰ ਸਵਾਲ ਹਾਲੇ ਵੀ ਅਣਸੁਲਝੇ ਹਨ।
ਗੁਰਮੁਖੀ-ਸ਼ਾਹਮੁਖੀ: ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕਾਂ 'ਚ ਇਹ ਲੇਖਕ ਕਿਵੇਂ ਵਧਾ ਰਹੇ ਨੇ ਸਾਂਝ
ਸਾਹਿਤ ਦੇ ਖੇਤਰ ਨਾਲ ਜੁੜੇ ਲੋਕਾਂ ਮੁਤਾਬਕ ਗੁਰਮੁਖੀ ਅਤੇ ਸ਼ਾਹਮੁਖੀ ਵਿਚਕਾਰ ਲਿਪੀ-ਅੰਤਰਨ ਦੇ ਰੁਝਾਨ ਵੱਧਣ ਨਾਲ ਇਹ ਸਾਂਝ ਮਜ਼ਬੂਤ ਹੋ ਰਹੀ ਹੈ।


































































